Wednesday 25 September 2013

ਵਕ਼ਤ ਦੀ ਖੇਡ

ਵਕ਼ਤ ਦੀ ਖੇਡ

ਕੁਝ ਵਕ਼ਤ ਦੀ ਖੇਡ ਅਤੇ ਕੁਝ ਮਾੜੇ ਹਾਲਾਤ ਸੀ,
ਮੇਰੀਆਂ ਰੀਝਾਂ, ਉਮੀਦਾਂ ਅਤੇ ਚਾਵਾਂ ਦੇ ਕਤਲ ਵਾਲੀ ਓਹ ਰਾਤ ਸੀ,
ਜਿੰਨਾ ਪੰਸ਼ੀਆਂ ਦੇ ਟੁੱਟੇ ਸੀ ਆਹਲਣੇ ਜਰਾ ਪੁਛੋ ਓਹਨਾਂ ਦਾ ਕੀ ਹਾਲ ਸੀ,
ਪਰ ਪੌਣਾਂ ਦੀ ਇਹ ਰੁਣ ਚੁਣ ਲੋਕਾਂ ਲਈ ਤਾਂ ਬਰਸਾਤ ਸੀ,
ਚਿਰਾਂ ਪਿਛੋਂ ਅੱਜ ਉਸ ਨੇ ਪੈਰ ਸੀ ਮੇਰੇ ਵੇਹੜੇ ਪਾਇਆ,
ਮੇਨੂੰ ਲਗਿਆ ਜਿਵੇਂ ਸਦੀਆਂ ਪਿਛੋਂ ਫਿਰ ਹੋਈ ਪ੍ਰਭਾਤ ਸੀ,
ਮੈਂ ਵੀ ਚੁਪ ਚਾਪ ਸੀ ਤੇ ਓਹ ਵੀ ਉਦਾਸ ਸੀ,
ਪਤਾ ਨਹੀਂ ਇਹ ਸਾਡੀ ਕਿਹੋ ਜਿਹੀ ਮੁਲਾਕਾਤ ਸੀ,
ਖਿੜੇ ਮਥੇ ਸੀ ਕਬੂਲ ਕੀਤਾ ਉਸ ਵਲੋਂ ਦਿੱਤੀ ਹਰ ਸ਼ੈ ਨੂੰ,
ਸੱਜਣਾਂ ਤੋਂ ਮਿਲੇ ਇਹਨਾਂ ਗਮਾਂ ਨੂੰ ਵੀ ਮੈਂ ਸਮਝ ਲਿਆ ਸੌਗਾਤ ਸੀ,
ਮੁਕੇ ਨਹੀਂ ਸਨ ਤੀਰ ਮੇਰੇ ਤਰਕਸ਼ ਚੋਂ ਅਜੇ,
ਜਖਮੀ ਤਾਂ ਤਾਂ ਹੋਇਆਂ ਕਿਓਂਕਿ ਉਸ ਦੀ ਤੱਕਣੀ ਵਿਚ ਵਖਰੀ ਹੀ ਗੱਲਬਾਤ ਸੀ,
ਚਾਹ ਕੇ ਵੀ ਨਾਂ ਮੁੜ੍ਹ ਸਕਿਆ ਮੈਂ ਓਹਨਾਂ ਰਾਹਵਾਂ ਤੋਂ,
ਸ਼ਾਇਦ ਮੈਂ ਜੋ ਤਲਾਸ਼ ਕਰ ਰਿਹਾ ਸੀ ਓਹ ਮੇਰੀ ਔਕਾਤ ਸੀ.......ਅਰਸ਼ਦੀਪ ਸਿੰਘ ਨਿਝਰ

 

Sunday 22 September 2013

ਇਕ ਸੁਪਨਾ



ਇਕ ਸੁਪਨਾ
ਅਧ੍ਹੀ ਰਾਤੀ ਇਕ ਸੁਪਨਾ ਆਇਆ,
ਆਪਣੇ ਆਪ ਨੂੰ ਉਸ ਚਿਹਰੇ ਤੋਂ ਦੂਰ ਸੀ ਪਾਇਆ,
ਉਠੀਆਂ ਕਾਲਜੇ ਚੋਂ ਚੀਸਾਂ ਸੀ ਡੂੰਘੀਆਂ,
ਰੋਂਦੀਆਂ ਅਖੀਆਂ ਚੋਂ ਹੜ੍ਹ ਹੰਝੂਆਂ ਦਾ ਸੀ ਆਇਆ,

ਗਮਾਂ ਦਾ ਮਰੂਥਲ ਹਿਜਰਾਂ ਦੀ ਧੁਪ ਸੀ ਧੁਖ ਰਿਹਾ,
ਕਿਸੇ ਵਸਲ ਦੀ ਬਦਲੀ ਨੂੰ ਚੁਪ ਚੁਪੀਤੇ ਸੀ ਉਡੀਕ ਰਿਹਾ,
ਨੈਣਾਂ ਨੂੰ ਲੱਗੀ ਸੀ ਦਰਸ ਉਸ ਦੇ ਦੀ ਪਿਆਸ,
ਪਰ ਹਾਏ! ਕਿਸੇ ਮਿਲਾਪ ਦਾ ਪਾਣੀ ਨਾ ਪਿਲਾਇਆ,
ਅਚਨਚੇਤ ਹੀ ਇਹ ਕੀ ਹੋ ਗਿਆ ਸੀ,
ਮੋਹੱਬਤ ਦਾ ਤੰਦ ਕਿਓਂ ਟੁੱਟ ਗਿਆ ਸੀ,
ਹਸਰਤਾਂ ਦਾ ਬੋਟ ਅਖ ਖੁਲਦੇ ਸੀ ਮਰ ਗਿਆ,
ਐਸਾ ਤੀਰ ਸੀ ਕਿਸੇ ਜ਼ਾਲਮ ਸ਼ਿਕਾਰੀ ਚਲਾਇਆ,
ਪਤਾ ਨਹੀਂ ਕਿੰਨਾ ਲੰਬਾ ਹੈ ਤੇਰੇ ਮੇਰੇ ਵਿਚਲਾ ਫਾਸਲਾ,
ਡਰ ਹੈ ਨਾ ਕੀਤੇ ਰੁੱਕ ਜਾਵੇ ਮੇਰੇ ਸਾਹਾਂ ਦਾ ਕਾਫਲਾ,
ਇਹਨਾਂ ਰਾਹਾਂ ਹੁਣ ਉਜਾੜ ਹੀ ਉਜਾੜ ਹੈ,
ਬਿਰਹੋਂ ਦੀ ਹਨੇਰੀ ਨੇ ਸਭ ਮਾਰ ਮੁਕਾਇਆ,
ਚਾਵਾਂ ਦੇ ਪੰਛੀ ਦਾ ਆਹਲਣਾ ਫਿਰ ਸੀ ਟੁੱਟ ਗਿਆ,
ਕੋਈ ਸਾਹਵਾਂ ਘੋਲ ਕੇ ਨਸ਼ਾ ਸੀ ਉਸ ਨੂੰ ਲੁੱਟ ਗਿਆ,
ਕੁਰਲਾ ਰਿਹਾ ਸੀ ਉਹ ਕੀਤੇ ਬਹਿ ਕੇ ਇਕੱਲਾ,
ਸਭ ਕੋਲੋਂ ਲੰਘ ਰਹੇ ਸੀ ਕਿਸੇ ਨਾ ਚੁਪ ਕਰਾਇਆ,
ਇਕ ਸੁਨਾਮੀ ਸੀ ਉਠੀ ਵਿਚੋਂ ਯਾਦਾਂ ਦੇ ਗਹਿਰੇ ਸਮੁੰਦਰ,
ਸਭ ਤਹਿਸ ਨਹਿਸ ਕਰ ਗਈ ਜੋ ਸੀ ਸ਼ਾਂਤ ਮਨ ਅੰਦਰ,
ਡੁੱਬ ਗਿਆ ਵਿਚ ਇਸ ਦੇ ਜੋ ਚਿਰਾਂ ਤੋਂ ਸੀ ਸੰਭਾਲਿਆ,
ਖਾਬਾਂ ਦਾ ਹਸ਼ਰ ਬਿਆਨ ਕਰਨ ਲਈ ਅੰਤ ਕਲਮ ਨੂੰ ਸੀ ਚਲਾਇਆ,