Saturday 12 October 2013

ਦਿਆਨਤਦਾਰਾਂ(ਇਮਾਨਦਾਰਾਂ) ਦਾ ਸ਼ਹਿਰ Dianatdaara(Imaandaara) da Shehar

ਦਿਆਨਤਦਾਰਾਂ(ਇਮਾਨਦਾਰਾਂ) ਦਾ ਸ਼ਹਿਰ 

ਸੁਨਿਆ ਹੈ ਤੇਰੇ ਸ਼ਹਿਰ ਵਿਚ  ਦਿਆਨਤਦਾਰਾਂ ਦੀ ਕੋਈ ਕਮੀ ਨਹੀਂ ਹੈ,
ਜਿਥੇ ਲੋਕਾਂ ਦੇ ਇਮਾਨ ਦੀ ਬੋਲੀ ਲਾਈ ਜਾਂਦੀ ਹੈ,
ਜਿਥੇ ਭੁਖਿਆਂ ਤੋਂ ਖੋ ਕੇ ਰੋਟੀ ਖਾਈ ਜਾਂਦੀ ਹੈ,
ਜਿਥੇ ਘਪਲਿਆਂ ਦੇ ਸਿਰ ਤੇ ਸਰਕਾਰ ਚਲਾਈ ਜਾਂਦੀ ਹੈ,
ਜਿਥੇ ਸਚ ਦੇ ਰਾਹ ਚਲਣ ਵਾਲਿਆਂ ਲਈ ਸੇਜ ਕੰਡੇਆਂ ਦੀ ਵਿਛਾਈ ਜਾਂਦੀ ਹੈ,
ਜਿਥੇ ਗਰੀਬਾਂ ਦੇ ਲਹੂ ਨਾਲ ਆਪਣੀ ਫੋਕੀ ਸ਼ਹੋਰਤ ਚਮਕਾਈ ਜਾਂਦੀ ਹੈ,
ਜਿਥੇ ਦਾਜ ਦੇ ਲੋਭੀਆਂ ਵਲੋਂ ਧੀ ਨਿੱਤ ਕਿਸੇ ਦੀ ਜਲਾਈ ਜਾਂਦੀ ਹੈ,
ਜਿਥੇ ਭਰੂਣ ਹਤਿਆ ਵੀ ਸ਼ਰੇਆਮ ਕਰਵਾਈ ਜਾਂਦੀ ਹੈ,
ਵਾਕੇ ਹੀ ਤੇਰੇ ਸ਼ਹਿਰ ਵਿਚ  ਦਿਆਨਤਦਾਰਾਂ ਦੀ ਕੋਈ ਕਮੀ ਨਹੀਂ......... ਅਰਸ਼ਦੀਪ ਸਿੰਘ ਨਿਝਰ


For those who cant read Punjabi

Dianatdaara(Imaandaara) da Shehar

Sunea hai tere shehar vich dianatdaara di koi kami nahi hai,

Jithe lokaa de imaan di boli layi jandi hai,
Jithe bhukheya to kho k roti khayi jandi hai,
Jithe ghaplea(scams) de sirr te sarkar chalayi jandi hai,
Jithe sach de raah chaln waleya lyi sej kandea di vichai jandi hai,
Jithe gareeba de lahoo nal apni foki shohrat chamakayi jandi hai,
Jithe daaj de lobhia walo dhee(daughter) nitt kise di jalayi jandi hai,
Jithe bharun hateya v shareaam karwayi jandi hai,
wakke hi tere shehar vich dianatdaara di koi kami nahi hai............................Arshdeep Singh Nijjer

 


 

Tuesday 1 October 2013

ਭਰੂਣ ਹਤਿਆ (Bharun Hatya)

ਭਰੂਣ ਹਤਿਆ


ਤੇਰੇ ਸ਼ੇਹਰ ਦੇ ਲੋਕਾ ਨੂ ਕਾਫ਼ਿਰ ਸੀ ਓਹ ਕਹ  ਗਿਆ,
ਜਦੋ  ਕੂੜੇ ਚ ਪਏ ਭਰੂਣ ਓਹ ਵੇਖਦਾ ਹੀ ਰਹ ਗਿਆ,
ਕਾਗ਼ਜ਼ ਦੀਆ ਡਿਗਰੀਆ ਲੈ ਕੇ ਲੋਕੀ ਬਣ ਗਏ ਨੇ ਹੁਣ ਰੱਬ,
ਪਤਾ ਨਹੀ ਕਿਵੇ ਉਸ ਮਾਂ ਨੇ ਲਏ ਸੀ ਆਪਣੇ ਅਰਮਾਨ ਦੱਬ,
ਜ਼ਿੰਦਗੀ ਨੂ ਵੇਖਣ ਦੇ ਓਸ ਨੇ ਵੀ ਲਏ ਹੋਣੇ ਕੁਝ ਸੁਪਨੇ,
ਜਿੰਨਾ ਨੂ ਕਤਲ ਕਰ  ਗਏ ਓਸ ਦੇ ਹੀ ਕੁਝ ਆਪਣੇ,
ਧੀ ਅਤੇ ਪੁਤਰ ਵਿਚ ਪਤਾ ਨਹੀ ਕੀ ਫ਼ਰਕ ਹੇ,
ਬਸ ਮਾੜੀ ਸੋਚ ਨੇ ਹੀ ਕੀਤਾ ਸਮਾਜ ਦਾ ਬੇੜਾ ਗਰਕ ਹੇ,
ਰੱਬ ਦੇ ਇਨਸਾਫ਼ ਤੋ ਕਿਓ ਨਹੀ ਲੋਕ ਡਰਦੇ,
ਇਹ ਭਰੂਣ ਹਤਿਆ ਕਰਨ ਵਾਲੇ ਕਿਓ ਨਹੀ ਮਰਦੇ


For those who cant read Punjabi

Bharun Hatya


Tere Shehar de loka nu kafir si oh keh gya,
Jdo Kure(garbage) ch pye bharun(fetus) oh vekhda hi reh gya,
Kagaaz diya degria(degres) lai k Loki ban gye ne hun Rabb,
Pta nhi kiwe uss Maa ne lye c apne armaan dabb,
Zindagi nu vekhan de oss ne v lye hone kujh supne,
Jinna nu Katal kar gye oss de hi kujh apne,
dhi(daughter) ate putar vich pta nhi ki farak hai,
bas maadi soch ne hi kita samaj da beda garak hai,
Rabb de Insaaf to kyon nhi lok darde,
Eh bharun hatya karan wale kyon nhi marde.....Arshdeep Singh Nijjer

Wednesday 25 September 2013

ਵਕ਼ਤ ਦੀ ਖੇਡ

ਵਕ਼ਤ ਦੀ ਖੇਡ

ਕੁਝ ਵਕ਼ਤ ਦੀ ਖੇਡ ਅਤੇ ਕੁਝ ਮਾੜੇ ਹਾਲਾਤ ਸੀ,
ਮੇਰੀਆਂ ਰੀਝਾਂ, ਉਮੀਦਾਂ ਅਤੇ ਚਾਵਾਂ ਦੇ ਕਤਲ ਵਾਲੀ ਓਹ ਰਾਤ ਸੀ,
ਜਿੰਨਾ ਪੰਸ਼ੀਆਂ ਦੇ ਟੁੱਟੇ ਸੀ ਆਹਲਣੇ ਜਰਾ ਪੁਛੋ ਓਹਨਾਂ ਦਾ ਕੀ ਹਾਲ ਸੀ,
ਪਰ ਪੌਣਾਂ ਦੀ ਇਹ ਰੁਣ ਚੁਣ ਲੋਕਾਂ ਲਈ ਤਾਂ ਬਰਸਾਤ ਸੀ,
ਚਿਰਾਂ ਪਿਛੋਂ ਅੱਜ ਉਸ ਨੇ ਪੈਰ ਸੀ ਮੇਰੇ ਵੇਹੜੇ ਪਾਇਆ,
ਮੇਨੂੰ ਲਗਿਆ ਜਿਵੇਂ ਸਦੀਆਂ ਪਿਛੋਂ ਫਿਰ ਹੋਈ ਪ੍ਰਭਾਤ ਸੀ,
ਮੈਂ ਵੀ ਚੁਪ ਚਾਪ ਸੀ ਤੇ ਓਹ ਵੀ ਉਦਾਸ ਸੀ,
ਪਤਾ ਨਹੀਂ ਇਹ ਸਾਡੀ ਕਿਹੋ ਜਿਹੀ ਮੁਲਾਕਾਤ ਸੀ,
ਖਿੜੇ ਮਥੇ ਸੀ ਕਬੂਲ ਕੀਤਾ ਉਸ ਵਲੋਂ ਦਿੱਤੀ ਹਰ ਸ਼ੈ ਨੂੰ,
ਸੱਜਣਾਂ ਤੋਂ ਮਿਲੇ ਇਹਨਾਂ ਗਮਾਂ ਨੂੰ ਵੀ ਮੈਂ ਸਮਝ ਲਿਆ ਸੌਗਾਤ ਸੀ,
ਮੁਕੇ ਨਹੀਂ ਸਨ ਤੀਰ ਮੇਰੇ ਤਰਕਸ਼ ਚੋਂ ਅਜੇ,
ਜਖਮੀ ਤਾਂ ਤਾਂ ਹੋਇਆਂ ਕਿਓਂਕਿ ਉਸ ਦੀ ਤੱਕਣੀ ਵਿਚ ਵਖਰੀ ਹੀ ਗੱਲਬਾਤ ਸੀ,
ਚਾਹ ਕੇ ਵੀ ਨਾਂ ਮੁੜ੍ਹ ਸਕਿਆ ਮੈਂ ਓਹਨਾਂ ਰਾਹਵਾਂ ਤੋਂ,
ਸ਼ਾਇਦ ਮੈਂ ਜੋ ਤਲਾਸ਼ ਕਰ ਰਿਹਾ ਸੀ ਓਹ ਮੇਰੀ ਔਕਾਤ ਸੀ.......ਅਰਸ਼ਦੀਪ ਸਿੰਘ ਨਿਝਰ

 

Sunday 22 September 2013

ਇਕ ਸੁਪਨਾ



ਇਕ ਸੁਪਨਾ
ਅਧ੍ਹੀ ਰਾਤੀ ਇਕ ਸੁਪਨਾ ਆਇਆ,
ਆਪਣੇ ਆਪ ਨੂੰ ਉਸ ਚਿਹਰੇ ਤੋਂ ਦੂਰ ਸੀ ਪਾਇਆ,
ਉਠੀਆਂ ਕਾਲਜੇ ਚੋਂ ਚੀਸਾਂ ਸੀ ਡੂੰਘੀਆਂ,
ਰੋਂਦੀਆਂ ਅਖੀਆਂ ਚੋਂ ਹੜ੍ਹ ਹੰਝੂਆਂ ਦਾ ਸੀ ਆਇਆ,

ਗਮਾਂ ਦਾ ਮਰੂਥਲ ਹਿਜਰਾਂ ਦੀ ਧੁਪ ਸੀ ਧੁਖ ਰਿਹਾ,
ਕਿਸੇ ਵਸਲ ਦੀ ਬਦਲੀ ਨੂੰ ਚੁਪ ਚੁਪੀਤੇ ਸੀ ਉਡੀਕ ਰਿਹਾ,
ਨੈਣਾਂ ਨੂੰ ਲੱਗੀ ਸੀ ਦਰਸ ਉਸ ਦੇ ਦੀ ਪਿਆਸ,
ਪਰ ਹਾਏ! ਕਿਸੇ ਮਿਲਾਪ ਦਾ ਪਾਣੀ ਨਾ ਪਿਲਾਇਆ,
ਅਚਨਚੇਤ ਹੀ ਇਹ ਕੀ ਹੋ ਗਿਆ ਸੀ,
ਮੋਹੱਬਤ ਦਾ ਤੰਦ ਕਿਓਂ ਟੁੱਟ ਗਿਆ ਸੀ,
ਹਸਰਤਾਂ ਦਾ ਬੋਟ ਅਖ ਖੁਲਦੇ ਸੀ ਮਰ ਗਿਆ,
ਐਸਾ ਤੀਰ ਸੀ ਕਿਸੇ ਜ਼ਾਲਮ ਸ਼ਿਕਾਰੀ ਚਲਾਇਆ,
ਪਤਾ ਨਹੀਂ ਕਿੰਨਾ ਲੰਬਾ ਹੈ ਤੇਰੇ ਮੇਰੇ ਵਿਚਲਾ ਫਾਸਲਾ,
ਡਰ ਹੈ ਨਾ ਕੀਤੇ ਰੁੱਕ ਜਾਵੇ ਮੇਰੇ ਸਾਹਾਂ ਦਾ ਕਾਫਲਾ,
ਇਹਨਾਂ ਰਾਹਾਂ ਹੁਣ ਉਜਾੜ ਹੀ ਉਜਾੜ ਹੈ,
ਬਿਰਹੋਂ ਦੀ ਹਨੇਰੀ ਨੇ ਸਭ ਮਾਰ ਮੁਕਾਇਆ,
ਚਾਵਾਂ ਦੇ ਪੰਛੀ ਦਾ ਆਹਲਣਾ ਫਿਰ ਸੀ ਟੁੱਟ ਗਿਆ,
ਕੋਈ ਸਾਹਵਾਂ ਘੋਲ ਕੇ ਨਸ਼ਾ ਸੀ ਉਸ ਨੂੰ ਲੁੱਟ ਗਿਆ,
ਕੁਰਲਾ ਰਿਹਾ ਸੀ ਉਹ ਕੀਤੇ ਬਹਿ ਕੇ ਇਕੱਲਾ,
ਸਭ ਕੋਲੋਂ ਲੰਘ ਰਹੇ ਸੀ ਕਿਸੇ ਨਾ ਚੁਪ ਕਰਾਇਆ,
ਇਕ ਸੁਨਾਮੀ ਸੀ ਉਠੀ ਵਿਚੋਂ ਯਾਦਾਂ ਦੇ ਗਹਿਰੇ ਸਮੁੰਦਰ,
ਸਭ ਤਹਿਸ ਨਹਿਸ ਕਰ ਗਈ ਜੋ ਸੀ ਸ਼ਾਂਤ ਮਨ ਅੰਦਰ,
ਡੁੱਬ ਗਿਆ ਵਿਚ ਇਸ ਦੇ ਜੋ ਚਿਰਾਂ ਤੋਂ ਸੀ ਸੰਭਾਲਿਆ,
ਖਾਬਾਂ ਦਾ ਹਸ਼ਰ ਬਿਆਨ ਕਰਨ ਲਈ ਅੰਤ ਕਲਮ ਨੂੰ ਸੀ ਚਲਾਇਆ,